ਨਸ਼ੀਲੇ ਪਦਾਰਥਾਂ ਦੀ ਸਪਲਾਈ ਜ਼ਹਿਰੀਲੀ ਹੈ।
ਕੋਈ ਵੀ ਡੋਜ਼ ਘਾਤਕ ਹੋ ਸਕਦੀ ਹੈ।

ਨਸ਼ੀਲੇ ਪਦਾਰਥ ਹੁਣ ਵਧੇਰੇ ਜ਼ਹਿਰੀਲੇ, ਘਾਤਕ ਅਤੇ ਅਚਨਚੇਤ ਪ੍ਰਭਾਵਾਂ ਵਾਲੇ ਹੋ ਗਏ ਹਨ।
ਉਹ ਸਾਡੇ ਅਜ਼ੀਜ਼ਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ ਅਤੇ ਮਾਰ ਰਹੇ ਹਨ।

ਕਿਸੇ ਦੋਸਤ ਜਾਂ ਪਰਿਵਾਰਕ ਮੈਂਬਰ ਦੇ ਪ੍ਰਿਸਕ੍ਰਿਪਸ਼ਨ ਜੇ ਕਿਸੇ ਹੋਰ ਦੁਆਰਾ ਲਏ ਜਾਣ ਤਾਂ ਨੁਕਸਾਨਦੇਹ ਹੋ ਸਕਦੇ ਹਨ।

ਨਸ਼ੀਲੇ ਪਦਾਰਥ 10 ਤੋਂ 18 ਸਾਲ ਦੀ ਉਮਰ ਦੇ ਨੌਜਵਾਨਾਂ ਵਿੱਚ ਮੌਤ ਦਾ ਮੁੱਖ ਕਾਰਣ ਹਨ।
ਪਹਿਲਾਂ ਨਾਲੋਂ ਕਿਤੇ ਜ਼ਿਆਦਾ, ਸਾਨੂੰ ਤੱਥਾਂ ਬਾਰੇ ਜਾਣਨ ਅਤੇ ਆਪਣੇ ਬੱਚਿਆਂ ਨਾਲ ਜੁੜੇ ਰਹਿਣ ਦੀ ਜ਼ਰੂਰਤ ਹੈ।

ਤੁਸੀਂ ਤਬਦੀਲੀ ਲਿਆਉਣ ਵਿੱਚ ਮਦਦ ਕਰ ਸਕਦੇ ਹੋ।

ਇਸ ਬਾਰੇ ਗੱਲ ਕਰੋ

ਨਸ਼ਿਆਂ ਬਾਰੇ ਗੱਲ ਕਰਨਾ, ਅਤੇ ਸੱਚਾਈ ਬਾਰੇ ਜਾਣਨਾ ਮੁਸ਼ਕਲ ਹੋ ਸਕਦਾ ਹੈ। ਪਰ ਜਦੋਂ ਅਸੀਂ ਇਨ੍ਹਾਂ ਔਖੇ ਵਿਸ਼ਿਆਂ ‘ਤੇ ਖੁੱਲ੍ਹ ਕੇ ਅਤੇ ਇਮਾਨਦਾਰੀ ਨਾਲ ਗੱਲਬਾਤ ਕਰਦੇ ਹਾਂ, ਤਾਂ ਇਹ ਡਰ ਨੂੰ ਘਟਾਉਣ ਵਿਚ ਮਦਦ ਕਰ ਸਕਦਾ ਹੈ।

  • ਬੱਚਿਆਂ ਨਾਲ ਇਸ ਬਾਰੇ ਗੱਲ ਕਰੋ ਕਿ ਕੀ ਚੱਲ  ਰਿਹਾ ਹੈ। ਉਨ੍ਹਾਂ ਨਾਲ ਜ਼ਹਿਰੀਲੇ ਨਸ਼ਿਆਂ ਦੇ ਸੰਕਟ ਬਾਰੇ ਤੱਥ ਸਾਂਝੇ ਕਰ
  • ਸ਼ਾਂਤ ਰਹੋ ਅਤੇ ਅਜਿਹੀ ਭਾਸ਼ਾ ਤੋਂ ਪਰਹੇਜ਼ ਕਰੋ, ਜਿਸ ਨਾਲ ਉਨ੍ਹਾਂ ਨੂੰ ਇਸ ਤਰ੍ਹਾਂ ਲੱਗੇ ਕਿ ਉਹ ਕੁਝ ਗਲਤ ਕਰ ਰਹੇ ਹਨ। ਸ਼ਰਮਿੰਦਗੀ ਅਤੇ ਬਦਨਾਮੀ ਦਾ ਡਰ ਨੌਜਵਾਨਾਂ ਨੂੰ ਬਾਲਗਾਂ ਨਾਲ ਨਸ਼ਿਆਂ ਵਰਗੀਆਂ ਚੀਜ਼ਾਂ ਬਾਰੇ ਗੱਲ ਕਰਨ ਤੋਂ ਰੋਕਦਾ ਹੈ, ਇੱਥੋਂ ਤੱਕ ਕਿ ਉਨ੍ਹਾਂ ਬਾਲਗਾਂ ਨਾਲ ਵੀ ਜਿਨ੍ਹਾਂ ‘ਤੇ ਉਹ ਭਰੋਸਾ ਕਰਦੇ ਹਨ 
  • ਈਮਾਨਦਾਰੀ ਅਤੇ ਸਪੱਸ਼ਟਤਾ ਨਾਲ ਗੱਲ ਕਰੋ।  ਸੱਚਾਈ ‘ਤੇ ਕਾਇਮ ਰਹੋ। ਅਧਿਐਨ ਕਹਿੰਦੇ ਹਨ ਕਿ ਲੈਕਚਰ ਦੇਣਾ ਅਤੇ ਡਰਾਉਣ ਦੀਆਂ ਤਰਕੀਬਾਂ ਕੰਮ ਨਹੀਂ ਕਰਦੀਆਂ। ਇਸ ਦੀ ਬਜਾਏ, ਖੁੱਲ੍ਹੀ ਗੱਲਬਾਤ ਕਰਨ ਨਾਲ ਇਨ੍ਹਾਂ ਮੁੱਦਿਆਂ ਬਾਰੇ ਗੱਲ ਕਰਨਾ ਆਸਾਨ ਹੋ ਸਕਦਾ ਹੈ
  • ਆਪਣੇ ਬੱਚਿਆਂ ਨਾਲ ਜੁੜੇ ਰਹੋ। ਨਸ਼ਿਆਂ ਬਾਰੇ ਆਪਣੇ ਬੱਚਿਆਂ ਨਾਲ ਬਕਾਇਦਾ ਗੱਲਬਾਤ ਕਰੋ 

ਵਿਸ਼ੇ ਨੂੰ ਕੁਦਰਤੀ ਤੌਰ ‘ਤੇ ਗੱਲ-ਬਾਤ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਕਰੋ, ਜਿਵੇਂ ਕਿ ਜਦੋਂ ਤੁਸੀਂ ਕੋਈ ਖ਼ਬਰ ਜਾਂ ਸੋਸ਼ਲ ਮੀਡੀਆ ਪੋਸਟ ਦੇਖਦੇ ਹੋ। 

  • ਬੱਚਿਆਂ ਨੂੰ ਪੁੱਛੋ ਕਿ ਉਹ ਕੀ ਜਾਣਦੇ ਅਤੇ ਸੋਚਦੇ ਹਨ 
  • ਇਸ ਬਾਰੇ ਗੱਲ ਕਰੋ ਕਿ ਲੋਕ ਨਸ਼ਿਆਂ ਦੀ ਵਰਤੋਂ ਕਿਉਂ ਕਰਦੇ ਹਨ ਅਤੇ ਇਸ ਦਾ ਕੀ ਨਤੀਜਾ ਹੋ ਸਕਦਾ ਹੈ 
  • ਇਹ ਜ਼ਾਹਿਰ ਕਰੋ ਕਿ ਤੁਸੀਂ ਉਨ੍ਹਾਂ ਦੀ ਸੁਰੱਖਿਆ ਅਤੇ ਸਲਾਮਤੀ ਦੀ ਫ਼ਿਕਰ ਕਰਦੇ ਹੋ
ਗੱਲਬਾਤ ਕਰਨ ਨਾਲ ਜ਼ਿੰਦਗੀਆਂ ਬਚਾਉਣ ਵਿੱਚ ਮਦਦ ਕੀਤੀ ਜਾ ਸਕਦੀ ਹੈ

ਸੱਚ ਜਾਣੋ

ਨਸ਼ੀਲੇ ਪਦਾਰਥਾਂ ਦੀ ਸਪਲਾਈ ਜ਼ਹਿਰੀਲੀ ਹੈ

ਅੱਜਕੱਲ੍ਹ ਨਸ਼ੀਲੇ ਪਦਾਰਥਾਂ ਵਿੱਚ ਅਕਸਰ ਫੈਂਟਾਨਿਲ ਸ਼ਾਮਲ ਹੁੰਦੀ ਹੈ, ਜੋ ਕਈ ਵਾਰ ਦਰਦ ਦੇ ਇਲਾਜ ਲਈ ਪ੍ਰਿਸਕਰਾਈਬ ਕੀਤੀ ਜਾਣ ਵਾਲੀ ਦਵਾਈ ਹੈ, ਅਤੇ ਜਿਸਦੇ ਭਾਰੂ ਪ੍ਰਭਾਵ ਹੋ ਸਕਦੇ ਹਨ। ਜੇ ਫੈਂਟਾਨਿਲ ਅਚਾਨਕ ਕਿਸੇ ਡਰੱਗ ਵਿੱਚ ਹੈ, ਤਾਂ ਇਹ ਕਿਸੇ ਵਿਅਕਤੀ ਨੂੰ ਗੰਭੀਰ ਤੌਰ ‘ਤੇ ਨੁਕਸਾਨ ਪਹੁੰਚਾ ਸਕਦੀ ਹੈ ਜਾਂ ਮਾਰ ਸਕਦੀ ਹੈ।

ਕੋਈ ਵੀ ਡੋਜ਼ ਘਾਤਕ ਹੋ ਸਕਦੀ ਹੈ।

ਅੱਜਕੱਲ੍ਹ ਨਸ਼ੀਲੇ ਪਦਾਰਥਾਂ ਵਿੱਚ ਘਾਤਕ ਪਦਾਰਥ ਹੋ ਸਕਦੇ ਹਨ। ਕਈ ਨਸ਼ੀਲੇ ਪਦਾਰਥ ਦਵਾਈਆਂ ਵਾਂਗ ਲੱਗ ਸਕਦੇ ਹਨ, ਪਰ ਇਹ ਬਿਨਾਂ ਨਿਯੰਤਰਣ ਵਾਲੀ ਸਪਲਾਈ ਤੋਂ ਆਏ ਹੋਏ ਹੋ ਸਕਦੇ ਹਨ। ਕਿਸੇ ਦੋਸਤ ਜਾਂ ਪਰਿਵਾਰਕ ਮੈਂਬਰ ਲਈ ਪ੍ਰਿਸਕ੍ਰਿਪਸ਼ਨ ਦੀ ਦਵਾਈ ਹੋਰ ਕਿਸੇ ਦੇ ਲੈਣ ‘ਤੇ ਨੁਕਸਾਨ ਕਰ ਸਕਦੀ ਹੈ।

ਫੈਂਟਾਨਿਲ ਦੀ ਇੱਕ ਜਾਨਲੇਵਾ ਡੋਜ਼ ਨਮਕ ਦੇ ਕੁਝ ਦਾਣਿਆਂ ਜਿੰਨ੍ਹੀ ਹੋ ਸਕਦੀ ਹੈ

ਫੈਂਟਾਨਿਲ ਅਤੇ ਹੋਰ ਸਿੰਥੈਟਿਕ ਓਪੀਓਇਡ ਇੰਨੇ ਖਤਰਨਾਕ ਹੁੰਦੇ ਹਨ, ਕਿ ਇਹਨਾਂ ਦੀ ਥੋੜ੍ਹੀ ਜਿਹੀ ਮਾਤਰਾ ਵੀ ਜਾਨਲੇਵਾ ਹੋ ਸਕਦੀ ਹੈ ਜਾਂ ਕਿਸੇ ਵਿਅਕਤੀ ਨੂੰ ਬਹੁਤ ਬਿਮਾਰ ਕਰ ਸਕਦੀ ਹੈ। ਪਰ ਇਸ ਨੂੰ ਦੇਖ ਕੇ ਇਹ ਪਤਾ ਨਹੀਂ ਲਾਇਆ ਜਾ ਸਕਦਾ। 

ਕੋਰੋਨਰ ਦੁਆਰਾ ਦਿੱਤੇ ਗਏ ਤੱਥ

ਕੋਰੋਨਰ ਇਹ ਅਧਿਐਨ ਕਰਦੇ ਹਨ ਕਿ ਲੋਕਾਂ ਦੀ ਮੌਤ ਕਿਵੇਂ ਹੁੰਦੀ ਹੈ। ਪਿਛਲੇ ਸਾਲ ਦੌਰਾਨ, ਉਨ੍ਹਾਂ ਨੇ ਜ਼ਿਆਦਾਤਰ ਨਸ਼ੀਲੇ ਪਦਾਰਥਾਂ ਵਿੱਚ ਫੈਂਟਾਨਿਲ ਪਾਈ ਜਿਸ ਕਾਰਨ ਲੋਕਾਂ ਦੀ ਮੌਤ ਹੋਈ ਜਾਂ ਓਵਰਡੋਜ਼ ਦਾ ਅਨੁਭਵ ਹੋਇਆ।

ਅੱਜਕੱਲ ਦੇ ਨਸ਼ੀਲੇ ਪਦਾਰਥ ਦੋਸਤਾਂ ਨੂੰ ਹਮੇਸ਼ਾ ਲਈ ਗੁਆ ਲੈਣ ਦਾ ਕਾਰਨ ਹਨ

ਕੋਰੋਨਰ ਮੁਤਾਬਕ, 19 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਗੈਰ-ਕੁਦਰਤੀ ਮੌਤ ਦਾ ਪ੍ਰਮੁੱਖ ਕਾਰਣ ਨਸ਼ੀਲੇ ਪਦਾਰਥਾਂ ਦਾ ਜ਼ਹਿਰੀਲਾਪਣ ਹੈ। ਅਕਸਰ, ਨੌਜਵਾਨਾਂ ਨੂੰ ਪਤਾ ਨਹੀਂ ਹੁੰਦਾ ਕਿ ਜੋ ਨਸ਼ੀਲੇ ਪਦਾਰਥ ਉਹ ਲੈ ਰਹੇ ਹਨ ਉਸ ਵਿੱਚ ਫੈਂਟਾਨਿਲ ਸ਼ਾਮਲ ਹੈ।

ਨਸ਼ੀਲੇ ਪਦਾਰਥ ਕਾਰਾਂ ਨਾਲੋਂ ਵਧੇਰੇ ਲੋਕਾਂ ਨੂੰ ਮਾਰਦੇ ਹਨ

ਕੋਰੋਨਰ ਦਾ ਕਹਿਣਾ ਹੈ ਕਿ ਕਾਰ ਹਾਦਸਿਆਂ ਨਾਲੋਂ ਜ਼ਿਆਦਾ ਲੋਕਾਂ ਨੂੰ ਨਸ਼ਿਆਂ ਨਾਲ ਨੁਕਸਾਨ ਪਹੁੰਚਿਆ ਜਾਂ ਮਾਰੇ ਗਏ ਹਨ।

ਮਦਦ ਕਿਵੇਂ ਕਰੀਏ

ਜੇ ਤੁਹਾਡਾ ਕੋਈ ਅਜ਼ੀਜ਼ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰ ਰਿਹਾ ਹੈ ਤਾਂ ਤੁਹਾਨੂੰ ਕੀ ਜਾਣਨ ਦੀ ਲੋੜ ਹੈ।

ਲੋਕ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਿਉਂ ਕਰਦੇ ਹਨ

ਜੇ ਕੋਈ ਵਿਅਕਤੀ, ਜਿਸਨੂੰ ਤੁਸੀਂ ਪਿਆਰ ਕਰਦੇ ਹੋ, ਨਸ਼ਿਆਂ ਦੀ ਵਰਤੋਂ ਕਰ ਰਿਹਾ ਹੈ ਤਾਂ ਤੁਹਾਨੂੰ ਕੀ ਜਾਣਨ ਦੀ ਲੋੜ ਹੈ।

ਨਸ਼ੀਲੇ ਪਦਾਰਥਾਂ ਦੀਆਂ ਕਿਸਮਾਂ

ਨਸ਼ੀਲੇ ਪਦਾਰਥਾਂ ਦੀਆਂ ਬਹੁਤ ਸਾਰੀਆਂ ਕਿਸਮਾਂ ਹਨ ਅਤੇ ਉਹ ਕਈ ਰੂਪ ਵਿੱਚ ਆਉਂਦੇ ਹਨ, ਜਿਵੇਂ ਕਿ ਪਾਊਡਰ ਜਾਂ ਪ੍ਰਿਸਕ੍ਰਿਪਸ਼ਨ। ਹਰ ਇੱਕ ਪਦਾਰਥ ਵੱਖੋ ਵੱਖਰੇ ਅਸਰ ਅਤੇ ਥੋੜ੍ਹੇ ਅਤੇ ਲੰਬੇ ਸਮੇਂ ਦੇ ਪ੍ਰਭਾਵਾਂ ਦਾ ਕਾਰਨ ਬਣਦਾ ਹੈ। 

ਮੂਲ ਗੱਲਾਂ ਨੂੰ ਜਾਣੋ

ਨਸ਼ੀਲੇ ਪਦਾਰਥ ਸਾਡੀ ਜ਼ਿੰਦਗੀ ਵਿਚ ਸਾਡੀ ਸੋਚ ਨਾਲੋਂ ਕਿਤੇ ਜ਼ਿਆਦਾ ਹਨ – ਜਿਸ ਵਿੱਚ ਸਾਡੀਆਂ ਆਪਣੀਆਂ ਦਵਾਈਆਂ ਦੀਆਂ ਕੈਬਿਨੇਟ ਵੀ ਸ਼ਾਮਲ ਹਨ। ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਵੱਖ-ਵੱਖ ਪੜਾਵਾਂ ਬਾਰੇ ਅਤੇ ਹੋਰ ਸੁਰੱਖਿਅਤ ਕਿਵੇਂ ਰਹਿਣਾ ਹੈ, ਇਸ ਬਾਰੇ ਜਾਣੋ।

ਓਵਰਡੋਜ਼ ਹੋਣ ਤੋਂ ਰੋਕੋ

ਮਿਲਾਵਟ ਵਾਲੇ ਨਸ਼ੀਲੇ ਪਦਾਰਥਾਂ ਦੇ ਕਾਰਨ ਵਾਪਰੇ ਜ਼ਹਿਰੀਲੇਪਣ ਦੀ ਪਛਾਣ ਕਰਨਾ ਅਤੇ ਤੇਜ਼ੀ ਨਾਲ ਇਸ ਨਾਲ ਨਜਿੱਠਣਾ ਜ਼ਿੰਦਗੀਆਂ ਬਚਾਉਣ ਲਈ ਅਹਿਮ ਹੈ। ਆਪਣੇ ਨੇੜੇ ਇੱਕ ਨੈਲੋਕਸੋਨ ਕਿੱਟ ਰੱਖੋ। ਇਹ ਕਿੱਟ ਫਾਰਮੇਸੀਆਂ ਵਿੱਚ ਮੁਫਤ ਵਿੱਚ ਉਪਲਬਧ ਹਨ।

ਇਲਾਜ ਅਤੇ ਰਿਕਵਰੀ

ਨਸ਼ੇ ਦੀ ਲਤ ਤੋਂ ਰਿਕਵਰੀ ਦਾ ਰਸਤਾ ਹਰ ਕਿਸੇ ਲਈ ਵੱਖਰਾ ਹੋ ਸਕਦਾ ਹੈ। ਜਾਣੋ ਕਿ ਕਿੱਥੇ ਜਾਣਾ ਹੈ ਅਤੇ ਜੇ ਕੋਈ ਇਹ ਕਦਮ ਚੁੱਕਣ ਲਈ ਤਿਆਰ ਹੈ ਤਾਂ ਕੀ ਉਮੀਦ ਕਰਨੀ ਹੈ।

ਸਰੋਤ

ਐਪ, ਸਾਧਨ ਅਤੇ ਵੈਬਸਾਈਟਾਂ ਲੋਕਾਂ ਨੂੰ ਉਨ੍ਹਾਂ ਦੀ ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੀ ਰੋਕਥਾਮ ਕਰਨ ਵਿੱਚ ਮਦਦ ਕਰਨ ਲਈ ਉਪਲਬਧ ਹਨ।

ਬੱਚਿਆਂ ਅਤੇ ਟੀਨੇਜਰਾਂ ਲਈ ਮਦਦ

ਸਾਨੂੰ ਸਾਰਿਆਂ ਨੂੰ ਸਵਾਲ ਪੁੱਛਣ, ਮਦਦ ਪ੍ਰਾਪਤ ਕਰਨ, ਜਾਂ ਜਾਂ ਜਦੋਂ ਅਸੀਂ ਕਿਸੇ ਨਾਲ ਗੱਲ ਕਰਨਾ ਚਾਹੁੰਦੇ ਹਾਂ ਤਾਂ ਇੱਕ ਸੁਰੱਖਿਅਤ ਜਗ੍ਹਾ ਦੀ ਲੋੜ ਹੁੰਦੀ ਹੈ।

ਇਹਨਾਂ ਸਰੋਤਾਂ ਨੂੰ ਆਪਣੇ ਬੱਚਿਆਂ ਨਾਲ ਸਾਂਝਾ ਕਰੋ ਅਤੇ ਉਹਨਾਂ ਨੂੰ ਕਿਸੇ ਦੋਸਤ ਨਾਲ ਸਾਂਝਾ ਕਰਨ ਲਈ ਕਹੋ।

ਫਾਊਂਡਰੀ

ਫਾਊਂਡਰੀ ਚੀਜ਼ਾਂ ਨੂੰ ਵੱਖਰੇ ਤਰੀਕੇ ਨਾਲ ਕਰਦੀ ਹੈ। ਉਹ ਨੌਜਵਾਨਾਂ ਅਤੇ ਸੰਭਾਲ ਕਰਨ ਵਾਲਿਆਂ ਲਈ ਨੌਜਵਾਨਾਂ ਦੇ ਅਨੁਕੂਲ ਅਤੇ ਸਵਾਗਤਮਈ ਸੇਵਾਵਾਂ, ਵਿਅਕਤੀਗਤ ਤੌਰ ‘ਤੇ ਅਤੇ ਔਨਲਾਈਨ foundrybc.ca ‘ਤੇ ਜਾਕੇ ਲੱਭਣਾ ਅਸਾਨ ਬਣਾਉਂਦੀਆਂ ਹਨ।

ਬੱਚਿਆਂ ਲਈ ਹੈਲਪ ਫ਼ੋਨ

ਬੱਚਿਆਂ ਲਈ ਹੈਲਪ ਫ਼ੋਨ ਦੇ ਨਾਲ, ਹਮੇਸ਼ਾ ਕੋਈ ਸੁਰੱਖਿਅਤ ਢੰਗ ਨਾਲ ਗੱਲ ਕਰਨ, ਟੈਕਸਟ ਕਰਨ ਜਾਂ ਚੈਟ ਕਰਨ ਲਈ ਤਿਆਰ ਹੁੰਦਾ ਹੈ। ਇਹ 24/7, ਗੁਪਤ ਅਤੇ ਮੁਫਤ ਹੈ।

ਈਰੇਜ਼ (erase)

erase = expect respect & a safe education (ਆਦਰ ਦੀ ਉਮੀਦ ਅਤੇ ਸੁਰੱਖਿਅਤ ਸਿੱਖਿਆ) ਵਿਦਿਆਰਥੀਆਂ ਨੂੰ ਪੇਸ਼ ਆ ਰਹੇ ਗੁੰਝਲਦਾਰ ਮੁੱਦਿਆਂ ਬਾਰੇ ਸਿੱਖਣ ਲਈ ਲੋਕਾਂ ਨੂੰ ਸਮਰੱਥ ਬਣਾ ਕੇ ਸੁਰੱਖਿਅਤ ਅਤੇ ਦੇਖਭਾਲ ਕਰਨ ਵਾਲੇ ਸਕੂਲ ਭਾਈਚਾਰਿਆਂ ਦਾ ਨਿਰਮਾਣ ਕਰਨ ਬਾਰੇ ਹੈ।

ਪਰਿਵਾਰਾਂ ਅਤੇ ਸੰਭਾਲ ਕਰਨ ਵਾਲਿਆਂ ਲਈ ਮਦਦ

ਨਸ਼ੀਲੇ ਪਦਾਰਥਾਂ ਦੀ ਵਰਤੋਂ ਅਤੇ ਆਪਣੇ ਅਜ਼ੀਜ਼ਾਂ ਅਤੇ ਆਪਣੇ ਆਪ ਦੀ ਸੰਭਾਲ ਕਰਨ ਦੇ ਤਰੀਕਿਆਂ ਬਾਰੇ ਹੋਰ ਜਾਣੋ। ਆਪਣੇ ਨੇੜੇ ਕੋਈ ਪ੍ਰੋਗਰਾਮ ਲੱਭੋ।

ਸੰਕਟ ਲਾਈਨਾਂ

ਸ਼ਰਾਬ ਅਤੇ ਨਸ਼ੀਲੇ ਪਦਾਰਥਾਂ ਬਾਰੇ ਜਾਣਕਾਰੀ ਅਤੇ ਰੈਫਰਲ ਸੇਵਾ (Alcohol and Drug Information and Referral Service)

KUU-US ਸੰਕਟ ਪ੍ਰਤੀਕਿਰਿਆ ਸੇਵਾ (KUU-US Crisis Response Service)